
ਮੇਰਾ ਘਰ ਕਿਹੜਾ ਕੋਈ ਇਹ ਗੱਲ ਸਮਝਉਂਦਾ ਨਹੀ
ਮੇਰਾ ਜੀਵਨ ਆਪਣਾ ਘਰ ਲਭਦੀ ਦਾ ਨਿਕਲ ਜਾਂਦਾ .ਕੋਈ ਇਹ ਗੱਲ ਸਮਝਉਂਦਾ ਨਹੀ
ਮੇਰੇ ਜਮੇ ਤੇ ਪਰਿਵਾਰ ਉਦਾਸ ਹੁੰਦਾ .ਕੋਈ ਮੇਰੀ ਲੋਹੜੀ ਮਨਉਂਦਾ ਨਹੀ
ਅਨਪੜ੍ਹ ਰਹਿਣਾ ਮੇਰਾ ਸ਼ੌੰਕ ਨਹੀ .ਕੋਈ ਮੈੰਨੂ ਸਕੂਲ ਪੜ੍ਹਨੇ ਪਾਉਂਦਾ ਨਹੀ
ਉਦਾਸੀ ਵਿਚ ਰਹਿੰਦਾ ਮੇਰਾ ਬਾਬਲ .ਕੋਈ ਮਾਂ ਦਿਲ ਨੂੰ ਸਮਝਉਂਦਾ ਨਹੀ
ਹਰ ਜਜਬਾਤ ਦੱਬ ਦੱਬ ਮੈਂ ਹੋਈ ਜਵਾਨ .ਹਰ ਮੋੜ ਤੇ ਨਜ਼ਰਾਂ ਵੈਰਣਾ ਨੂੰ ਹੱਟਉਂਦਾ ਨਹੀ
ਵਿਆਹ ਆਇਆ ਤੇ ਦਾਜ਼ ਨੇ ਕਿਸਮਤ ਹੋਰ ਡੁਬੋ ਦਿਤੀ .ਦਾਜ਼ ਦੇ ਲੋਭੀਆਂ ਦਾ ਦਿਲ ਖੈਰ ਪਾਉਂਦਾ ਨਹੀ
ਪਤੀ ਦੇ ਲੜ੍ਹ ਲਾਕੇ ਮਾਪੇ ਖੁਸ਼ ਹੋ ਜਾਣ.ਰੋਂਦੀ ਧੀ ਨੂੰ ਕੋਈ ਚੁੱਪ ਕਰਵਾਉਂਦਾ ਨਹੀ
“ਇੰਦਰ” ਇਕ ਘਰ ਤੋਂ ਬਾਅਦ ਕਿਸੇ ਹੋਰ ਘਰ ਜਾਂਦੀ ਹਾਂ .ਪਰ ਦਾਤਾ ਮੇਰਾ ਘਰ ਕਿਹੜਾ ਇਹ ਗੱਲ ਖਾਣੇ ਪਾਉਂਦਾ ਨਹੀ …………
ਮੇਰਾ ਜੀਵਨ ਆਪਣਾ ਘਰ ਲਭਦੀ ਦਾ ਨਿਕਲ ਜਾਂਦਾ .ਮੇਰਾ ਘਰ ਕਿਹੜਾ ਕੋਈ ਇਹ ਗੱਲ ਸਮਝਉਂਦਾ ਨਹੀ
:ਇੰਦਰ ਸਿੰਘ ਰਾਇਕੋਟ/ SSA Punjab